Activities

        ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਦੇ ਮਨੇਜਿੰਗ ਡਾਇਰੈਕਟਰ ਡਾ: ਮਨਜੀਤ ਸਿੰਘ ਢਿਲੋਂ ਅਤੇ ਡਿਪਟੀ ਡਾਇਰੈਕਟਰ ਡਾ: ਪ੍ਰੀਤਮ ਸਿੰਘ ਛੋਕਰ ਅਤੇ ਸਮੂਹ ਸਟਾਫ ਵਲੋਂ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਸਮਾਜ ਸੇਵਾ ਨੂੰ ਸਮਰਪਿਤ ਇਸ ਜੋੜੀ ਨੇ ਬੇਸ਼ੱਕ ਪਿਛਲੇ ਪੰਜ ਸੱਤ ਸਾਲਾਂ ਵਿੱਚ ਸਮਾਜ ਸੇਵਾ ਵਿੱਚ ਆਥਾਹ ਯੋਗਦਾਨ ਪਾਇਆ ਹੈ ਜਿਸ ਕਰਕੇ ਅੱਜ ਵੀ ਉਹ ਕੋਟਕਪੂਰਾ ਤੇ ਆਸ ਪਾਸ ਦੇ ਲੋਕਾਂ ਦੇ ਹਰਮਨ ਪਿਆਰੇ ਹਨ । ਇਥੇ ਵਰਨਣ ਯੋਗ ਹੈ ਕਿ ਡਾ : ਮਨਜੀਤ ਸਿੰਘ ਢਿਲੋਂ ਅਤੇ ਟੀਮ ਨੇ ਇੱਕ ਸਮਾਜਸੇਵੀ ਸੰਸਥਾ ਹੈਲਪ ਕੰਮਿਊਨਿਟੀ ਵੈੱਲਫੇਅਰ ਸੁਸਾਇਟੀ ਪੰਜਾਬ ਨੂੰ ਪਿਛਲੇ ਸਮੇਂ ਹੋਂਦ ਵਿੱਚ ਲਿਆਂਦਾ ਜਿਸ ਦੇ ਬੈਨਰ ਹੇਠ ਕਾਲਜ ਪ੍ਰਬੰਧਕਾਂ ਦੀ ਰਹਿਨੁਮਾਈ ਹੇਠ ਇਸ ਸੰਸਥਾ ਨੇ ਕਈ ਸਮਾਜਸੇਵੀ ਕੰਮ ਕੀਤੇ ਅਤੇ ਲਗਾਤਾਰ ਕਰਦੀ ਜਾ ਰਹੀ ਹੈ । ਡਾ: ਢਿਲੋਂ ਮੁਤਾਬਕ ਹੁਣ ਇਹ ਸੰਸਥਾ ਪੂਰੇ ਪੰਜਾਬ ਅੰਦਰ ਸਮਾਜਸੇਵਾ ਨੂੰ ਸਮਰਪਿਤ ਹੋਵੇਗੀ । ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਈ ਸਵੱਸ਼ ਭਾਰਤ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਸ਼ਹਿਰ ਦੀ ਫਰੀਦਕੋਟ ਰੋਡ ਤੇ ਸਫਾਈ ਮੁਹਿੰਮ ਦਾ ਅਗਾਸ ਕੀਤਾ ਤੇ ਇਸ ਸੰਸਥਾ ਨੇ ਕੋਟਕਪੂਰਾ ਦੇ ਸਿਵਲ ਹਸਪਤਾਲ ਨੂੰ ਅਡਾਪਟ ਕੀਤਾ ਹੈ ।